Top home remedies to get black hair naturally – ਵਾਲਾਂ ਨੂੰ ਕੁਦਰਤੀ ਕਾਲੇ ਕਰਨ ਦੇ ਲਈ ਕੁਝ ਘਰੇਲੂ ਨੁਸਖੇ

ਅੱਜਕੱਲ ਵਾਲਾਂ ਨੂੰ ਅਲੱਗ ਅਲੱਗ ਰੰਗ ਨਾਲ ਰੰਗਣ ਦਾ ਅਜਿਹਾ ਰਿਵਾਜ਼ ਆ ਗਿਆ ਹੈ ਕਿ ਲੋਕੀ ਇਹ ਭੁੱਲ ਬੈਠੇ ਹਨ ਕਿ ਉਨ੍ਹਾਂ ਦਾ ਅਸਲੀ ਵਾਲਾਂ ਦਾ ਰੰਗ ਕੀ ਹੈ । ਹੁਣ ਸਮਾਂ ਆ ਗਿਆ ਹੈ ਕੀ ਵਾਲਾਂ ਉੱਤੇ ਕੈਮੀਕਲ ਭਰੇ ਰੰਗਾਂ (chemical based colours)   ਨੂੰ ਲਗਾਉਣਾ ਬੰਦ ਕੀਤਾ ਜਾਵੇ ਅਤੇ ਵਾਲਾਂ ਨੂੰ ਉਸ ਦੇ ਕੁਦਰਤੀ ਰੰਗ ਵਿੱਚ ਹੀ ਰੱਖਿਆ ਜਾਵੇ। ਘਰੇਲੂ ਨੁਸਖੇ ਕਰਨ ਨਾਲ ਨਾ ਹੀ ਕੇਵਲ ਸਫੇਦ ਵਾਲ ਕਾਲੇ ਹੁੰਦੇ ਹਨ ਬਲਕਿ ਵਾਲਾਂ ਨੂੰ ਤੰਦਰੁਸਤ ਵੀ ਕਰਦੇ ਹਨ।

ਕੁਦਰਤੀ ਜੜੀ ਬੂਟਿਆਂ (natural herbs) ਦੇ ਨਾਲ ਬਣੇ ਘਰੇਲੂ ਨੁਸਖੇ ਨਾਲ ਵਾਲਾਂ ਨੂੰ ਕੁਦਰਤੀ ਚਮਕ ਅਤੇ ਤਾਕਤ ਵੀ ਮਿਲਦੀ ਹੈ ਅਤੇ ਕਿਸੇ ਤਰ੍ਹਾਂ ਦਾ ਨੁਕਸਾਨ ਵੀ ਨਹੀਂ ਪਹੁੰਚਦਾ। ਇਨ੍ਹਾਂ ਘਰੇਲੂ ਨੁਸਖੇ  ਦਾ ਜਿਆਦਾ ਖਰਚਾ ਵੀ ਨਹੀਂ ਆਉਂਦਾ ਇਸ ਲਈ ਇਹ ਬਾਜ਼ਾਰ ਵਿਚ ਮਿਲਣ ਵਾਲੇ ਮਹਿੰਗੇ ਉਤਪਾਦਾਂ (products) ਨਾਲੋਂ ਬਹੁਤ ਹੀ ਜਿਆਦਾ ਸਸਤੇ ਪੈਂਦੇ ਹਨ। ਕਈ ਲੋਕ  ਸਫੇਦ ਵਾਲਾਂ (white / grey hairs) ਕਰਕੇ ਆਪਣੇ ਦੋਸਤਾਂ, ਰਿਸ਼ਤੇਦਾਰ ਅਤੇ ਸਾਥੀਆਂ ਨੂੰ ਮਿਲਣ ਤੋਂ ਬਹੁਤ ਜਿਆਦਾ ਸ਼ਰਮਾਉਂਦੇ ਹਨ। ਇਨ੍ਹਾਂ ਸਫੇਦ ਵਾਲਾਂ ਨੂੰ ਜਾ ਤਾਂ ਲੋਕੀ ਕਡ ਦਿੰਦੇ ਹਨ ਜਾਂ ਉਨ੍ਹਾਂ ਨੂੰ ਡਾਇ (artificial dye) ਦੇ ਨਾਲ ਰੰਗ  ਦਿੰਦੇ ਹਨ ਜਿਸ ਨਾਲ ਸਫੇਦ ਵਾਲਾਂ ਪੂਰੀ ਤਰ੍ਹਾਂ ਲੁਕ ਜਾਂਦੇ ਹਨ। ਪਰ ਤੁਸੀਂ ਕੁੱਝ ਘਰੇਲੂ ਨੁਸਖੇ ਨੂੰ ਇਸਤੇਮਾਲ ਕਰ ਕੇ ਇਨ੍ਹਾਂ ਸਫੇਦ ਵਾਲਾਂ ਤੋਂ ਛੁੱਟਕਾਰਾ ਪਾ ਸਕਦੇ ਹੋ ਅਤੇ ਇਸ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ।

ਵਾਲਾਂ ਨੂੰ ਕੁਦਰਤੀ ਕਾਲਾ ਕਿਵੇਂ ਕਰੀਏ? (How to make hair black naturally?

ਬਹੁਤ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਕਾਲੇ ਅਤੇ ਘਣੇ ਵਾਲ ਬਹੁਤ ਹੀ ਜਿਆਦਾ ਪਸੰਦ ਹੁੰਦੇ ਹਨ। ਪਰ ਕਈ ਅਜਿਹੇ ਲੋਕੀ ਵੀ ਹਨ ਜੋ ਕਿ ਆਪਣੇ ਵਾਲਾਂ ਉਤੇ ਕਿਸੇ ਵੀ ਤਰ੍ਹਾਂ ਦਾ ਬਾਜ਼ਾਰ ਵਿੱਚ ਮਿਲਣ ਵਾਲੇ ਕੈਮੀਕਲ ਯੁਕਤ ਉਤਪਾਦਾਂ (chemical based products) ਨੂੰ ਵਰਤ ਕੇ ਆਪਣੇ ਵਾਲ ਖਰਾਬ ਨਹੀਂ ਕਰਨਾ ਚਾਹੁੰਦੇ। ਇਸ ਲਈ ਘਰੇਲੂ ਅਤੇ ਕੁਦਰਤੀ ਨੁਸਖੇ ਵਰਤਣਾ ਹੀ ਸਮਝਦਾਰੀ ਵਾਲਾ ਕੰਮ ਹੈ ਜਿਸ ਨਾਲ ਬਹੁਤ ਹੀ ਆਸਾਨੀ ਨਾਲ ਵਾਲਾਂ ਨੂੰ ਕਾਲਾ ਕੀਤਾ ਜਾਂ ਸਕਦਾ ਹੈ ਅਤੇ ਇਸ ਨਾਲ ਵਾਲਾਂ ਨੂੰ ਜੜੋਂ ਤੰਦਰੁਸਤੀ ਵੀ  ਮਿਲਦੀ ਰਹਿੰਦੀ ਹੈ। ਜੇਕਰ ਤੁਸੀਂ ਆਪਣੀ ਘਰ ਦੀ ਰਸੋਈ ਵਿੱਚ ਨਜ਼ਰ ਮਾਰੋ, ਤਾਂ ਤੁਹਾਨੂੰ ਅਜਿਹੇ ਬਹੁਤ ਸਾਰੇ ਸਮਗਰੀ (ingredients) ਆਸਾਨੀ ਨਾਲ ਮਿਲ ਜਾਵੇਗੀ ਜੋ ਕਿ ਇਨ ਘਰੇਲੂ ਨੁਸਖਿਆਂ ਵਿੱਚ ਵਰਤੇਂ ਜਾਂ ਸਕਦੇ ਹਨ।

ਵਾਲਾਂ ਨੂੰ ਕੁਦਰਤੀ ਕਾਲਾ ਕਰਨ ਲਈ ਕੁੱਝ ਘਰੇਲੂ ਸਮਗਰੀ ਅਤੇ ਨੁਸਖੇ (Home based methods and ingredients to make black hair naturally)

ਆਂਵਲਾ ਨਾਲ ਕਰੋ ਵਾਲਾਂ ਨੂੰ ਕੁਦਰਤੀ ਕਾਲਾ ਅਤੇ ਘਣਾ (Amla / indian gooseberry as a natural ingredient to make hairs black and healthy)

Sleeveless blouse designs

ਤੁਸੀਂ ਕਈ ਸਾਰੇ ਲੋਕਾਂ ਤੋਂ ਆਂਵਲਾ ਦੇ ਗੁਣ ਅਤੇ ਉਨ੍ਹਾਂ ਦੇ ਹੋਣ ਵਾਲੇ ਫਾਇਦੇ ਬਾਰੇ ਤਾਂ ਬਹੁਤ ਸੁਣਿਆ ਹੋਵੇਗਾ। ਕਈ ਤਰ੍ਹਾਂ ਦੇ ਵਾਲਾਂ ਦੇ ਤੇਲ (hair oils) , ਵਾਲਾਂ ਦੀ ਦੇਖਭਾਲ ਕਰਨ ਲਈ ਵਰਤੇ ਜਾਣ ਵਾਲੇ ਉਤਪਾਦ (hair care products) ਆਦਿ ਦੇ ਵਿੱਚ ਆਂਵਲਾ ਬਹੁਤ ਹੀ ਜਿਆਦਾ ਵਰਤਿਆ ਜਾਂਦਾ ਹੈ। ਇਸ ਨੂੰ ਲਗਾਉਣ ਨਾਲ ਵਾਲ ਕੁਦਰਤੀ ਕਾਲੇ, ਚਮਕਦਾਰ ਹੋ ਜਾਂਦੇ ਹਨ। ਪਰ ਕਿ ਤੁਸੀਂ ਜਾਣਦੇ ਹੋ ਕਿ ਕੱਚੇ ਆਂਵਲੇ (raw amla/ indian gooseberry) ਨਾਲ ਵੀ ਵਾਲਾਂ ਨੂੰ ਕਾਲਾ ਕੀਤਾ ਜਾਂ ਸਕਦੇ ਹੈ। ਇਸ ਘਰੇਲੂ ਨੁਸਖੇ ਨੂੰ ਕਰਨ ਲਈ ਅੱਧਾ ਲੀਟਰ (half litre) ਪਾਣੀ ਲੈ ਲਿਓ ਅਤੇ ਉਸ ਵਿੱਚ 2 ਚਮਚ ਆਂਵਲਾ ਦੇ ਪਾਊਡਰ (amla powder) ਦੇ ਮਿਲਾ ਲਿਓ। ਫਿਰ ਉਸ ਵਿੱਚ ਕੁੱਝ ਬੰਦਾ ਨਿੰਬੂ ਦੇ ਜੂਸ ਦੀ ਵੀ ਮਿਲਾ ਲਿਓ। ਇਸ ਤਿਆਰ ਹੋਏ ਘੋਲ ਨਾਲ ਹਰ ਰੋਜ਼ ਆਪਣੇ ਵਾਲਾਂ ਨੂੰ ਧੋਣ ਨਾਲ ਵਾਲਾਂ ਵਿੱਚ ਚਮਕ ਅ ਜਾਵੇਗੀ ਅਤੇ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ।

ਘਿਉ ਅਤੇ ਮੁਲੱਠੀ ਨਾਲ ਕਰੋ ਵਾਲਾਂ ਨੂੰ ਕਾਲਾ (Apply Ghee with mulethi to get beautiful black hairs naturally)

ਇਸ ਘਰ ਦੇ ਨੁਸਖੇ ਨੂੰ ਤਿਆਰ ਕਰਨ ਲਈ 1 ਕਿਲੋ ਘਿਉ (ghee) ਜਾਂ ਮੱਖਣ (clear butter) ਲੈ ਲਿਓ ਅਤੇ ਉਸ ਵਿੱਚ 1 ਲੀਟਰ ਆਂਵਲਾ ਦੇ ਜੂਸ ( amla juice) , ਅਤੇ 250 ਗ੍ਰਾਮ ਮੁਲੱਠੀ (mulethi) ਮਿਲਾ ਕੇ ਹੌਲੀ ਅੱਗ (low flame)  ਉਤੇ ਇਸ ਨੂੰ ਉਬਾਲ ਲੈਣਾ। ਇਸ ਵਿੱਚੋ ਪਾਣੀ ਨੂੰ ਚੰਗੀ ਤਰ੍ਹਾਂ ਖਤਮ ਹੋ ਜਾਣ ਤਕ ਉਬਾਲੋ। ਬਾਅਦ ਵਿੱਚ ਇਸ ਨੂੰ ਛਾਣ ਕੇ ਤਿਆਰ ਹੋਏ ਘੋਲ ਨੂੰ ਕਿਸੇ ਕੱਚ ਦੇ ਬਰਤਨ (glass container) ਵਿੱਚ ਪਾ ਲਿਓ। ਇਸ ਨੂੰ ਹਰ ਰੋਜ਼ ਵਾਲਾਂ ਦੇ ਮਾਸਕ (hair mask) ਦੀ ਤਰ੍ਹਾਂ ਇਸਤੇਮਾਲ ਕਰਨਾ ਅਤੇ ਬਾਅਦ  ਵਿੱਚ ਵਾਲਾਂ ਨੂੰ ਪਾਣੀ ਨਾਲ ਧੋ ਲੈਣਾ। ਇਸ ਨਾਲ ਬਹੁਤ ਜਲਦੀ ਵਾਲਾਂ ਦਾ ਕੁਦਰਤੀ ਕਾਲਾਪਨ ਵਾਪਿਸ ਆ ਜਾਂਦਾ ਹੈ।

ਅੰਬ ਨਾਲ ਕਰੋ ਘਰੇਲੂ ਇਲਾਜ਼ ਵਾਲਾਂ ਨੂੰ ਕਾਲਾ ਕਰਨ ਦਾ (Use Mango as a natural ingredient for home made treatment of black hairs)

ਤੁਸੀ ਇਹ ਜਾਣ ਕੇ ਬਹੁਤ ਹੈਰਾਨ ਹੋ ਜਾਉਗੇ ਕਿ ਕੱਚੇ ਅੰਬ (raw mango) ਦੇ ਨਾਲ ਵੀ ਵਾਲਾਂ ਵਿੱਚ ਕੁਦਰਤੀ ਕਾਲਾਪਨ ਲਿਆਇਆ ਜਾਂ ਸਕਦਾ ਹੈ। ਇਸ ਘਰੇਲੂ ਨੁਸਖੇ ਨੂੰ ਕਰਨ ਲਈ ਕੁੱਝ ਕੱਚੇ ਅੰਬ ਲੈ ਕੇ ਚੰਗੀ ਤਰ੍ਹਾਂ ਛਿੱਲ ਲੈਣਾ ਅਤੇ ਉਸ ਵਿੱਚ ਥੋੜੇ ਅੰਬ ਦੇ ਪਤੇ (mango leaves) ਵੀ ਕੱਟ ਕੇ ਮਿਲਾ ਲੈਣਾ। ਫਿਰ ਇਸ ਵਿੱਚ ਥੋੜਾ ਜਿਹਾ ਵਾਲਾਂ ਦਾ ਤੇਲ ਮਿਲਾ ਕੇ ਚੰਗੀ ਤਰ੍ਹਾਂ ਪੀਸ ਲੈਣਾ। ਇਹ ਤਿਆਰ ਹੋਏ ਪੇਸਟ ਨੂੰ ਕੁੱਝ ਦਿਨਾਂ ਲਈ ਧੁੱਪ ਵਿੱਚ ਰੱਖਣਾ ਅਤੇ ਫਿਰ ਇਸ ਨੂੰ ਆਪਣੇ ਵਾਲਾਂ ਉਤੇ ਲਗਾ ਲੈਣਾ। ਇਸ ਪੇਸਟ ਨੂੰ ਲਗਾਉਣ ਨਾਲ ਉਹਦੇ ਵਾਲ ਕਾਲੇ ਅਤੇ ਚਮਕਦਾਰ ਹੋ ਜਾਣਗੇ।

Subscribe to Blog via Email

Join 553 other subscribers

ਸੰਤਰੇ ਦੇ ਜੂਸ ਨਾਲ ਕਰੋ ਵਾਲਾਂ ਨੂੰ ਕਾਲਾ (Orange juice as a natural ingredient to make hairs naturally black and healthy)

ਸੰਤਰੇ ਦੇ ਜੂਸ ਨਾਲ ਵਾਲਾਂ ਨੂੰ ਕੁਦਰਤੀ ਤਾਕਤ ਅਤੇ ਕਾਲਾਪਨ ਮਿਲਦਾ ਹੈ। ਇਸ ਵਿੱਚ ਜੇਕਰ ਤੁਸੀਂ ਚਾਹੋਂ ਤਾਂ ਥੋੜਾ ਜਿਹਾ ਆਂਵਲਾ ਵੀ ਸੰਤਰੇ ਦੇ ਜੂਸ (orange juice) ਨਾਲ ਮਿਲਾ ਕੇ ਵਾਲਾਂ ਉੱਤੇ ਲਗਾ ਸਕਦੇ ਹੋ। ਇਸ ਘਰੇਲੂ ਨੁਸਖੇ ਨੂੰ ਤਿਆਰ ਕਰਨ ਲਈ ਪਹਿਲਾ ਤਾਂ ਸੰਤਰੇ ਦੇ ਛਿਲਕੇ ਉਤਾਰ ਲਿਓ ਅਤੇ ਫਿਰ ਉਸ ਨੂੰ ਚੰਗੀ ਤਰ੍ਹਾਂ ਮਸਲ (mash) ਲੈਣਾ ਤਾਂ ਜੋ ਉਸ ਦਾ ਗੁਦਾ (pulp) ਤਿਆਰ ਹੋ ਜਾਵੇ। ਫਿਰ ਇਸ ਵਿੱਚ ਆਂਵਲਾ ਦਾ ਪਾਊਡਰ (amla / indian gooseberry powder) ਵੀ ਮਿਲਾ ਲੈਣਾ। ਤੁਸੀਂ ਦੇਖਣਾ ਕੇ ਜਦ ਆਂਵਲਾ ਦੇ ਪਾਊਡਰ ਨੂੰ ਸੰਤਰੇ ਦੇ ਜੂਸ ਵਿੱਚ ਮਿਲਾਉਣਗੇ ਤਾਂ ਉਸ ਦਾ ਰੰਗ ਬਦਲ ਜਾਵੇਗਾ। ਇਹ ਬਹੁਤ ਹੀ  ਅਸਰਦਾਰ ਘਰੇਲੂ ਨੁਸਖਾ ਹੈ ਜਿਸ ਨਾਲ ਵਾਲਾਂ ਨੂੰ ਬਹੁਤ ਹੀ ਆਸਾਨੀ ਨਾਲ ਕਾਲਾ ਅਤੇ ਘਣਾ ਬਣਾਇਆ ਜਾ ਸਕਦੇ ਹੈ ਅਤੇ ਇਸ ਨਾਲ ਵਾਲਾਂ ਨੂੰ ਕੋਈ ਨੁਕਸਾਨ ਵੀ ਨਹੀਂ ਪਹੁੰਚਦਾ।

ਨਿੰਬੂ ਦਾ ਜੂਸ ਅਤੇ ਨਾਰੀਅਲ ਦੇ ਤੇਲ ਨਾਲ ਕਰੋ ਵਾਲਾਂ ਨੂੰ ਕਾਲੇ ਕਰਨ ਦਾ ਕੁਦਰਤੀ ਇਲਾਜ਼  (Lemon juice with coconut oil as a home made remedy to make white / grey hairs  black naturally)

ਇਹ ਇਕ ਬਹੁਤ ਹੀ ਪੁਰਾਣੇ ਸਮੇ (ancient times) ਤੋਂ ਚਲਿਆ ਆ ਰਿਹਾ ਘਰੇਲੂ ਨੁਸਖਾ ਹੈ ਜੋ ਕਿ ਵਾਲਾਂ ਨੂੰ ਜੜਾਂ ਤੋਂ ਹੀ ਕਾਲਾ ਕਰਨ ਵਿੱਚ ਮਦਦ ਕਰਦਾ ਹੈ ਅਤੇ ਸਾਡੇ ਬੁਜ਼ੁਰਗ ਵੀ ਇਸ ਨੂੰ ਕਰਨ ਨੂੰ ਕਹਿੰਦੇ ਹਨ। ਇਸ ਨੁਸਖੇ ਨਾਲ ਨਾ ਹੀ ਸਿਰਫ ਵਾਲਾਂ ਕਾਲੇ ਹੁੰਦੇ ਹਨ ਬਲਕਿ ਇਸ ਨਾਲ ਵਾਲਾਂ ਦੀ ਰੂਸੀ (dandruff) ਵੀ ਪੂਰੀ ਤਰ੍ਹਾਂ ਖਤਮ ਹੋ ਜਾਂਦੀ ਹੈ। ਇਸ ਨਾਲ ਵਾਲਾਂ ਨੂੰ ਜੜ ਤੋਂ ਤਾਕਤ ਮਿਲਦੀ ਹੈ ਜਿਸ ਨਾਲ ਵੱਲ ਬਹੁਤ ਜਿਆਦਾ ਮਜਬੂਤ ਅਤੇ ਸੁੰਦਰ ਹੁੰਦੇ ਹਨ। ਇਸ ਲਈ ਤੁਹਾਨੂੰ ਨਾਰੀਅਲ ਦਾ ਤੇਲ (coconut oil) ਦੇ ਤੇਲ ਨੂੰ ਕਿਸੇ ਬਰਤਨ ਵਿੱਚ ਪਾ ਕੇ ਉਸ ਨੂੰ ਹੌਲੀ ਅੱਗ (lowflame) ਤੇ ਗਰਮ ਕਰਨਾ ਹੈ। ਫਿਰ ਉਸ ਵਿੱਚ ਨਿੰਬੂ ਨਿਚੋੜ (squueze lemon juice) ਕੇ ਉਸ ਦੇ ਸ ਨੂੰ ਮਿਲਾ ਲੈਣਾ। ਇਸ ਨੂੰ ਹਲਕਾ ਠੰਡਾ ਹੋਣ ਤੇ ਆਪਣੇ ਵਾਲਾਂ ਦੀਆਂ ਜੜਾਂ (hair follicles) ਅਤੇ ਪੂਰੇ ਵਾਲਾਂ ਉੱਤੇ ਚੰਗੀ ਤਰ੍ਹਾਂ ਲਗਾ ਲੈਣਾ। ਤੇਲ ਲਗਾਉਣ ਤੋਂ ਬਾਅਦ ਚੰਗੀ ਤਰ੍ਹਾਂ ਪੂਰੇ ਸਰ ਅਤੇ ਵਾਲਾਂ ਦੀ ਮਾਲਿਸ਼ ਕਰਿਓ। ਇਸ ਨੂੰ ਲਗਾਤਾਰ ਮਾਲਿਸ਼ ਕਰਨ ਨਾਲ ਸਾਰੇ ਸਫੇਦ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ।

ਆਂਵਲਾ ਕਰੇ ਵਾਲਾਂ ਨੂੰ ਕੁਦਰਤੀ ਕਾਲਾ ਅਤੇ ਘਣਾ (Indian Gooseberry / amla as a natural treatment for getting black hairs)

ਆਂਵਲਾ ਨੂੰ ਵਾਲਾਂ ਨਾਲ ਜੁੜੀਆਂ ਕਈ ਪਰੇਸ਼ਾਨੀਆਂ ਨੂੰ ਠੀਕ ਕਰਨ ਵਿੱਚ ਵਰਤਿਆ ਜਾਂਦਾ ਹੈ। ਇਸ ਦੇ ਨਾਲ ਨਾਲ , ਇਹ ਇਸ ਅਜਿਹਾ ਕੁਦਰਤੀ ਫਲ ਹੈ ਜਿਸ ਨਾਲ ਸਿਹਤ ਦੇ ਨਾਲ ਵੀ ਕਈ ਸੱਮਸਿਆ ਨੂੰ ਠੀਕ ਕੀਤਾ ਜਾ ਸਕਦਾ ਹੈ। ਤੁਹਾਨੂੰ ਕਚੇ ਆਂਵਲਾ (raw amla)  ਅਤੇ ਇਸ ਦਾ ਪਾਊਡਰ (amla powder) ਬਾਜ਼ਾਰ ਵਿੱਚ ਬਹੁਤ ਹੀ ਆਸਾਨੀ ਨਾਲ ਮਿਲ ਜਾਵੇਗਾ। ਜੇਕਰ ਤੁਸੀਂ ਸਫੇਦ ਵਾਲਾਂ ਨੂੰ ਕਾਲੇ ਕਰਨਾ ਚਾਹੁੰਦੇ ਹੋ ਤਾਂ ਆਂਵਲਾ ਦੇ ਪਾਊਡਰ ਨੂੰ ਲੱਗਾ ਕੇ ਇਸ ਨੂੰ ਆਸਾਨੀ ਨਾਲ ਕਾਲੇ ਕਰ ਸਕਦੇ ਹੋ।

ਇਸ ਨੂੰ ਉਪਯੋਗ ਕਰਨ ਲਈ 2 ਚਮਚ ਆਂਵਲਾ ਦੇ ਪਾਊਡਰ  (amla powder) ਦੇ ਵਿੱਚ ਅੱਧਾ ਨਿੰਬੂ ਨਿਚੋੜ ਕੇ ਉਸ ਦੇ ਜੂਸ (half lemon squeeze) ਨ ਮਿਲਾ ਲਿਓ। ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾ ਕੇ ਹੌਲੀ ਹੌਲੀ ਉਂਗਲੀਆਂ ਨਾਲ ਆਪਣੇ ਵਾਲਾਂ ਦੀਆਂ ਜੜਾਂ ਅਤੇ ਪੂਰੇ ਵਾਲਾਂ ਉੱਤੇ ਲਗਾ ਕੇ ਮਾਲਿਸ਼ ਕਰੋ। ਮਾਲਿਸ਼ ਨਾਲ ਪੂਰੇ ਸਿਰ ਦੇ ਵਾਲਾਂ ਤੇ ਇਸ ਮਿਸ਼ਰਣ ਨੂੰ ਲੱਗਣਾ ਚਾਹੀਦਾ ਹੈ। ਲਗਾਉਣ ਤੋਂ ਅੱਧੇ ਘੰਟੇ ਬਾਅਦ ਤੁਸੀਂ ਵਾਲਾਂ ਨੂੰ ਸ਼ੈਮਪੂ (shampoo) ਕਰ ਕੇ ਧੋ ਸਕਦੇ ਹੋ।

ਪਿਆਜ਼ ਦੇ ਪੇਸਟ ਨਾਲ ਰੱਖੋ ਵਾਲਾਂ ਨੂੰ ਕਾਲਾ ਅਤੇ ਚਮਕਦਾਰ ਕੁਦਰਤੀ (Apply Onion paste to get healthy and black hairs faster)

ਕਈ ਲੋਕਾਂ ਨੂੰ ਪਿਆਜ਼ ਕੱਟਣ ਵਿੱਚ ਬਹੁਤ ਡਰ ਲਗਦਾ ਹੈ ਕਿਉਂਕਿ ਇਸ ਦੀ ਤੇਜ਼ ਮੁਸ਼ਕ (strong smell) ਨਾਲ ਅੱਖਾਂ ਜਲਦੀਆਂ ਹਨ ਅਤੇ ਪਾਣੀ ਆਉਂਦਾ ਹੈ। ਪਰ ਇਸ ਪਿਆਜ਼ ਦੇ ਕਈ ਫਾਇਦੇ ਹਨ। ਇਹ ਵਾਲਾਂ ਨੂੰ ਕੁਦਰਤੀ ਕਾਲਾਪਨ ਦਿਲਾਉਂਦਾ ਹੈ ਅਤੇ ਵਾਲਾਂ ਨੂੰ ਮਜਬੂਤ ਕਰਦਾ ਹੈ। ਇਸ ਘਰੇਲੂ ਨੁਸਖੇ ਨੂੰ ਕਰਨਾ ਬਹੁਤ ਹੀ ਅਸਾਂ ਹੈ। ਬਸ ਇਕ ਪਿਆਜ਼ (onion) ਲੈ ਕੇ ਦੋ ਟੁਕੜੇ ਵਿੱਚ ਕੱਟ ਲਿਓ ਅਤੇ ਉਸ ਨੂੰ ਸਿਰ ਦੀ ਚਮੜੀ (scalp) ਉੱਤੇ ਮਲੋ। ਜੇਕਰ ਤੁਸੀਂ ਚਾਹੋਂ ਤਾਂ ਪਿਆਜ਼ ਨੂੰ ਪੀਸ ਕੇ ਉਸ ਦਾ ਪੇਸਟ ਬਣਾ ਕੇ ਵੀ ਵਾਲਾਂ ਦੀ ਜੜਾਂ  ਉੱਤੇ ਲਗਾ ਸਕਦੇ ਹੋ। ਜੱਦ ਪਿਆਜ਼ ਦਾ ਪੇਸਟ ਤਿਆਰ ਕਰੋ ਤਾਂ ਉਸ ਨੂੰ ਸਿਰ ਦੀ ਚਮੜੀ ਅਤੇ ਵਾਲਾਂ ਦੀਆਂ ਜੜਾਂ ਉੱਤੇ ਲਗਾਣਾ। ਇਸ ਨੂੰ ਘੱਟ ਤੋਂ ਘੱਟ 30 ਮਿੰਟ ਲਗਾ ਰਹਿਣ ਦੀਓ ਅਤੇ ਬਾਅਦ ਵਿੱਚ ਸ਼ੈਮਪੂ (shampoo) ਕਰ ਕੇ ਵਾਲਾਂ ਨੂੰ ਧੋ ਲੈਣਾ। ਕਈ ਲੋਕਾਂ ਨੂੰ ਇਸ ਦੀ ਮੁਸ਼ਕ ਪਸੰਦ ਨਹੀਂ ਹੁੰਦੀ ਇਸ ਲਈ ਸ਼ੈਮਪੂ ਕਰੋ ਨਹੀਂ ਤਾਂ ਸਿਰਫ ਪਾਣੀ ਦੇ ਨਾਲ ਵੀ ਵਾਲਾਂ ਨੂੰ ਧੋ ਸਕਦੇ ਹੋ ਜਿਸ ਨਾਲ ਵਾਲਾਂ ਨੂੰ ਜਿਆਦਾ ਫਾਇਦਾ ਹੋਵੇਗਾ।

ਗਾਜਰ ਇਕ ਅਸਰਦਾਰ ਘਰੇਲੂ ਨੁਸਖਾ ਵਾਲਾਂ ਨੂੰ ਕਾਲੇ ਕਰਨ ਦਾ (Carrot as a natural remedy to get black hairs)

ਤੁਸੀਂ ਗਾਜਰ ਦੇ ਜੂਸ ਦੇ ਬਹੁਤ ਸਾਰੇ ਗੁਣਾਂ ਬਾਰੇ ਸੁਣਿਆ ਹੋਵੇਗਾ ਅਤੇ ਇਸ ਨੂੰ ਕਈ ਲੋਕ ਬਹੁਤ ਪੀਂਦੇ ਹਨ ਜਿਸ ਨਾਲ ਸਿਹਤ ਵੀ ਠੀਕ ਰਹਿੰਦੀ ਹੈ। ਪਰ ਜੇਕਰ ਤੁਸੀਂ ਸਫੇਦ ਵਾਲਾਂ ਨੂੰ ਕਾਲੇ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਘਰੇਲੂ ਨੁਸਖੇ ਵਾਂਗ ਵਰਤ ਵੀ ਸਕਦੇ ਹੋ। ਇਹ ਬਹੁਤ ਹੀ ਜਿਆਦਾ ਅਸਰਦਾਰ ਨੁਸਖਾ ਹੈ। ਗਾਜਰ ਦੇ ਜੂਸ (carrot juice) ਨੂੰ ਹਰ ਰੋਜ਼ ਸਵੇਰੇ ਸਵੇਰੇ ਪੀਣ ਨਾਲ ਸਾਰੇ ਸਫੇਦ ਵਾਲ ਕਾਲੇ ਹੋ ਜਾਂਦੇ ਹਨ।

ਕਈ ਲੋਕੀ ਇਸ ਦੇ ਜੂਸ ਨੂੰ ਵਾਲਾਂ ਉੱਤੇ ਲਗਾਉਂਦੇ ਵੀ ਹਨ। ਪਰ ਇਸ ਨੂੰ ਵਾਲਾਂ ਤੇ ਲਗਾਉਣ ਨਾਲੋਂ ਇਸ ਨੂੰ ਪੀਣ ਨਾਲ ਇਹ ਜਿਆਦਾ ਅਸਰ ਕਰਦਾ ਹੈ। ਇਸ ਨੂੰ ਲਗਤਾਰ ਇਕ ਮਹੀਨਾ ਪੀਣ ਨਾਲ ਹੀ ਤੁਹਾਨੂੰ ਵਾਲਾਂ ਵਿੱਚ ਫਰਕ ਨਜ਼ਰ ਆਉਣ ਲਗੇਗਾ।

ਪਹਿਲਾ ਸਮਾਂ ਅਜਿਹਾ ਹੁੰਦਾ ਸੀ ਕਿ ਇਕ ਉਮਰ (particular age) ਵਿੱਚ ਆ ਕੇ ਲੋਕਾਂ ਦੇ ਵਾਲ ਸਫੇਦ ਹੁੰਦੇ ਸੀ। ਪਰ ਅੱਜਕੱਲ ਦੀ ਤੇਜ਼ ਦੁਨੀਆ (fast and changed life style) ਵਿੱਚ ਅਤੇ ਪ੍ਰਦੂਸ਼ਿਤ ਵਾਤਾਵਰਨ (polluted environment) ਵਿੱਚ ਬਹੁਤ ਹੀ ਛੋਟੀ ਉਮਰ ਵਿੱਚ ਹੀ ਸਫੇਦ ਵਾਲ ਆਉਣੇ ਸ਼ੁਰੂ ਹੋ ਗਏ ਹਨ। 20 ਸਾਲ ਦੇ ਬੱਚਿਆਂ ਦੇ ਵੀ ਵਾਲ ਸਫੇਦ ਹੋ ਰਹੇ ਹਨ। ਇਸ ਕਰਕੇ ਉਨ੍ਹਾਂ ਦੇ ਮਾਂ ਬਾਪ ਵੀ ਬਹੁਤ ਜਿਆਦਾ ਤਣਾਓ (stress) ਵਿੱਚ ਅਤੇ ਪਰੇਸ਼ਾਨ ਰਹਿੰਦੇ ਹਨ। ਪਰ ਜੇਕਰ ਇਨ੍ਹਾਂ ਘਰੇਲੂ ਨੁਸਖੇ ਨੂੰ ਕੀਤਾ ਜਾਵੇ ਤਾਂ ਬਿਨਾ ਵਾਲਾਂ ਨੂੰ ਕੋਈ ਨੁਕਸਾਨ ਕੀਤੇ, ਸਫੇਦ ਵਾਲਾਂ ਨੂੰ ਕੁਦਰਤੀ ਕਾਲਾ ਕੀਤਾ ਜਾ ਸਕਦਾ ਹੈ। ਇਸ ਨੂੰ ਕਿਸੇ ਵੀ ਉਮਰ ਦੇ ਲੋਕੀ ਇਸਤੇਮਾਲ ਕਰ ਸਕਦੇ ਹਨ। ਹੇਠਾਂ ਕੁਝ ਹੋਰ ਘਰੇਲੂ ਨੁਸਖੇ ਹਨ ਜਿਸ ਨਾਲ ਵਾਲਾਂ ਨੂੰ ਕਾਲਾ ਕੀਤਾ ਜਾ ਸਕਦਾ ਹੈ।

ਵਾਲਾਂ ਨੂੰ ਕੁਦਰਤੀ ਕਾਲਾ ਕਰਨ ਲਈ ਕੁਝ ਘਰੇਲੂ ਨੁਸਖੇ (Home remedies to get black and healthy hairs naturally)

ਬਦਾਮ ਦੇ ਤੇਲ ਅਤੇ ਨਿੰਬੂ ਦੇ ਘੋਲ ਨਾਲ ਕਰੋ ਵਾਲਾਂ ਨੂੰ ਕਾਲੇ ਕਰਨ ਦਾ ਇਲਾਜ਼ (Lemon with almond oil as a home made natural remedy to get black hairs)

ਬਾਦਾਮ ਦੇ ਤੇਲ ਵਿੱਚ ਵਿਟਾਮਿਨ ਈ (vitamin B) ਅਤੇ ਐਂਟੀ ਓਕਸੀਡੈਂਟਸ (anti oxidants) ਦੀ ਮਾਤਰਾ ਬਹੁਤ ਜਿਆਦਾ ਹੁੰਦੀ ਹੈ ਜਿਸ ਨੂੰ ਮਾਲਿਸ਼ ਕਰਨ ਨਾਲ ਸਾਰੇ ਸਫੇਦ ਵਾਲ ਕਾਲੇ ਹੋ ਜਾਂਦੇ ਹਨ। ਨਿੰਬੂ ਦੇ ਵਿੱਚ ਹੋਰ ਜ਼ਰੂਰੀ ਵਿਟਾਮਿਨ (vitamin) ਪਾਏ ਜਾਂਦੇ ਹਨ ਜੋ ਕਿ ਵਾਲਾਂ ਦੀ ਸਹੀ ਵਿਕਾਸ ਦਰ (growth rate) ਰੱਖਣ  ਵਿੱਚ ਮੱਦਦ ਕਰਦਾ ਹੈ। ਇਸ ਘਰੇਲੂ ਨੁਸਖੇ ਨੂੰ ਕਰਨ ਲਈ 2 ਚਮਚ ਬਾਦਾਮ ਦੇ ਤੇਲ ਦੇ (almond oil) ਅਤੇ 2 ਚਮਚ ਨਿੰਬੂ ਦੇ ਜੂਸ ਦੇ (lemon juice) ਲੈ ਕੇ ਚੰਗੀ ਤਰ੍ਹਾਂ ਮਿਲਾ ਲਿਓ। ਇਸ ਤਿਆਰ ਹੋਏ ਘੋਲ ਨੂੰ ਆਪਣੇ ਸਿਰ ਦੀ ਚਮੜੀ (hair scalp) ਉੱਤੇ ਲਗਾ ਕੇ ਮਾਲਿਸ਼ ਕਰੋ ਅਤੇ 30 ਮਿੰਟ ਤਕ ਲਗਾ ਰਹਿਣ ਦੀਓ। ਬਾਅਦ ਵਿੱਚ ਵਾਲਾਂ ਨੂੰ ਸ਼ੈਮਪੂ (shampoo) ਕਰ ਕੇ ਚੰਗੀ ਤਰ੍ਹਾਂ ਧੋ ਲੈਣਾ।

ਕੜ੍ਹੀ ਪਤੇ ਅਤੇ ਨਾਰੀਅਲ ਦੇ ਤੇਲ ਨਾਲ ਕਰੋ ਵਾਲਾਂ ਨੂੰ ਕਾਲੇ ਕਰਨ ਦਾ ਘਰੇਲੂ ਇਲਾਜ਼  (Curry leaves with coconut oil as a treatment for black hairs)

ਕੜ੍ਹੀ ਪਤੇ ਨੂੰ ਕਈ ਤਰ੍ਹਾਂ ਦੇ ਖਾਣੇ ਬਣਾਉਣ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਇਸ ਦੀ ਖੁਸ਼ਬੂ ਵੀ ਬਹੁਤ ਹੀ ਚੰਗੀ ਹੁੰਦੀ ਹੈ। ਇਸ ਵਿੱਚ ਵਿਟਾਮਿਨ ਬੀ (vitamin B) ਦੀ ਮਾਤਰਾ ਬਹੁਤ ਜਿਆਦਾ ਹੁੰਦੀ ਹੈ। ਨਾਰੀਅਲ ਦੇ ਤੇਲ (coconut oil) ਵਿੱਚ ਅਜਿਹੇ ਗੁਣ ਮੌਜੂਦ ਹੁੰਦੇ ਹਨ ਜਿਸ ਨਾਲ ਵਾਲਾਂ ਦੀ ਉਗਣ ਦੀ ਰਫਤਾਰ (efficient gowth rate) ਤੇਜ਼ ਹੋ ਜਾਂਦੀ ਹੈ। ਇਸ ਨੁਸਖੇ ਨੂੰ ਕਰਨ ਲਈ ਅੱਧਾ ਕੱਪ ਨਾਰੀਅਲ ਦੇ ਤੇਲ  ਵਿੱਚ ਇਕ ਮੁਠੀ ਕੜ੍ਹੀ ਪਤੇ (handfull of curry leaves) ਦੇ ਪਾ ਲੈਣਾ। ਫਿਰ ਇਸ ਨੂੰ ਹੌਲੀ ਅਗ ਉੱਤੇ ਚੰਗੀ ਤਰ੍ਹਾਂ ਉਬਾਲ ਲਿਓ। 10 ਮਿੰਟ ਤਕ ਉਬਲਣਾ ਤਾਂ ਜੋ ਪਤੇ ਕਾਲੇ ਹੋ ਜਾਣ। ਫਿਰ ਇਸ ਤੇਲ ਨੂੰ ਠੰਡਾ ਕਰੋ। ਇਸ ਤਿਆਰ ਕੀਤੇ ਹੋਏ ਤੇਲ ਨੂੰ ਆਪਣੇ ਸਿਰ ਦੀ ਚਮੜੀ (hair scalp) ਉੱਤੇ ਲਗਾ ਕੇ ਮਾਲਿਸ਼ ਕਰੋ ਅਤੇ ਰਾਤ ਭਰ ਲੱਗਾ ਰਹਿਣ ਦੇਣਾ। ਅਗਲੇ ਦਿਨ ਸ਼ੈਮਪੂ ਕਰਕੇ ਵਾਲਾਂ ਨੂੰ ਧੋ ਲੈਣ।

ਪਿਆਜ਼ ਅਤੇ ਨਿੰਬੂ ਦੇ ਘੋਲ ਨਾਲ ਕਰੋ ਵਾਲਾਂ ਨੂੰ ਕਾਲੇ ਕਰਨ ਦਾ ਕੁਦਰਤੀ ਇਲਾਜ਼ (Home made remedy using Onion with lime to get naturally black hairs)

ਤੁਸੀਂ ਲੱਗਭੱਗ ਹਰ ਖਾਣੇ ਵਿੱਚ ਪਿਆਜ਼ (onion) ਪਾਉਂਦੇ ਹੋ ਜਿਸ ਨਾਲ ਕਿ ਖਾਣਾ ਬਹੁਤ ਹੀ ਸਵਾਦਿਸ਼ਟ ਹੋ ਜਾਂਦਾ ਹੈ। ਪਰ ਕਿ ਤੁਸੀਂ ਜਾਣਦੇ ਹੋ ਕਿ ਇਸ ਦੇ ਵਾਲਾਂ ਲਈ ਕਿੰਨੇ ਫਾਇਦੇ ਹਨ। ਪਿਆਜ਼ ਅਤੇ ਨਿੰਬੂ ਦੇ ਜੂਸ (lemon juice) ਨਾਲ ਤੁਸੀਂ ਆਪਣੇ ਸਫੇਦ ਵਾਲਾਂ ਨੂੰ ਕੁਦਰਤੀ ਤਰੀਕੇ ਨਾਲ ਕਾਲੇ ਕਰ ਸਕਦੇ ਹੋ। ਇਸ ਨੁਸਖੇ ਨੂੰ ਕਰਨ ਲਈ ਪਿਆਜ਼ ਨੂੰ ਪੀਸ ਕੇ ਉਸ ਦਾ ਪੇਸਟ ਤਿਆਰ ਕਰ ਲੈਣਾ ਅਤੇ ਉਸ ਵਿੱਚ 3 ਚਮਚ ਜੂਸ (onion juice) ਕੱਢ ਲੈਣਾ। ਫਿਰ ਉਸ ਵਿੱਚ 2 ਚਮਚ ਨਿੰਬੂ ਦੇ ਜੂਸ (lemon juice) ਦੇ ਮਿਲਾ ਲਿਓ। ਤਿਆਰ ਹੋਏ ਘੋਲ ਨੂੰ ਸਿਰ ਦੀ ਚਮੜੀ (scalp) ਅਤੇ ਵਾਲਾਂ ਉੱਤੇ ਲਗਾਓ। 30 ਮਿੰਟ ਲਗਾ ਰਹਿਣ ਦੇਣ ਤੋਂ ਬਾਅਦ ਵਾਲਾਂ ਨੂੰ ਧੋ ਕੇ ਸਾਫ ਕਰ ਲੈਣਾ।

ਕਟੀ ਹੋਈ ਲੌਕੀ ਨਾਲ ਕਰੋ ਵਾਲਾਂ ਨੂੰ ਕਾਲੇ ਕਰਨ ਦਾ ਘਰੇਲੂ ਇਲਾਜ਼ (Use of Ribbed gourd in treating white hairs and getting black hairs)

ਇਹ ਬਹੁਤ ਹੀ  ਅਸਰਦਾਰ ਘਰੇਲੂ ਨੁਸਖਾ ਹੈ ਜਿਸ ਨਾਲ ਵਾਲਾਂ ਨੂੰ ਇਕ ਸਬਜ਼ੀ ਦੇ ਨਾਲ ਕੁਦਰਤੀ ਕਾਲਾ ਕੀਤਾ ਜਾ ਸਕਦਾ ਹੈ। ਲੌਕੀ  (ribbed gourd) ਸਿਹਤ ਦੇ ਨਾਲ ਨਾਲ ਵਾਲਾਂ ਲਈ ਵੀ ਬਹੁਤ ਜਿਆਦਾ ਫਾਇਦਾ ਕਰਦੀ ਹੈ। ਇਸ ਨੂੰ ਕਰਨ ਲਈ ਇਕ ਲੌਕੀ ਲੈ ਕੇ ਅਤੇ  ਉਸ ਨੂੰ ਚੰਗੀ ਤਰ੍ਹਾਂ ਛਿੱਲ ਲੈਣਾ ਅਤੇ ਛੋਟੇ ਛੋਟੇ ਟੁਕੜੇ ਕੱਟ ਲੈਣਾ। ਇਸ ਦਾ ਜੂਸ ਕੱਢ ਕੇ ਕਿਸੇ ਬਰਤਨ ਵਿੱਚ ਪਾ ਲੈਣਾ ਅਤੇ ਇਕ ਕੱਪ ਨਾਰੀਅਲ ਦੇ ਤੇਲ (coconut oil) ਦਾ ਵੀ ਮਿਲਾ ਲੈਣਾ। ਇਨ੍ਹਾਂ ਦੋਨਾਂ ਨੂੰ ਉਬਾਲ ਕੇ ਠੰਡਾ ਕਰਿਓ ਅਤੇ ਫਿਰ ਇਸ ਤਿਆਰ ਹੋਏ ਘੋਲ ਨੂੰ ਸਿਰ ਦੀ ਚਮੜੀ ਅਤੇ ਪੂਰੇ ਵਾਲਾਂ ਉੱਤੇ ਲੱਗਾ ਲੈਣਾ। ਇਸ ਨੂੰ ਜੇਕਰ ਦਿਨ ਵਿੱਚ 4 ਬਾਰ ਲਗਾਓ ਤਾਂ ਜਲਦੀ ਅਸਰ ਹੁੰਦਾ ਹੈ ਅਤੇ ਸਫੇਦ ਵਾਲ ਕਾਲੇ ਹੋ ਜਾਣਦੇ ਹਨ।

loading...