Advantages of serum and tips to use hair serum – ਵਾਲਾਂ ਦਾ ਸੀਰਮ ਕੀ ਹੁੰਦਾ ਹੈ – ਉਸ ਦੇ ਫਾਇਦੇ ਅਤੇ ਉਸ ਨੂੰ ਵਰਤਣ ਦੇ ਲਈ ਕੁਝ ਸੁਝਾਓ

ਵਾਲਾਂ ਦਾ ਸੀਰਮ ਕੀ ਹੁੰਦਾ ਹੈ? (What is  the hair serum)

ਵਾਲਾਂ ਦਾ ਸੀਰਮ (hair serum) ਕਈ ਲੋਕਾਂ ਲਈ ਬਿਲਕੁਲ ਨਵਾਂ ਸ਼ਬਦ ਹੈ। ਪਰ ਇਹ ਬਹੁਤ ਹੀ ਪੁਰਾਣ ਅਤੇ ਜਿਆਦਾ ਵਰਤਿਆ ਜਾਣ ਵਾਲਾ ਸ਼ਬਦ ਹੈ। ਵਾਲਾਂ ਲਈ ਵਰਤਿਆ ਜਾਣ ਵਾਲਾ ਸੀਰਮ ਇਕ ਤਰ੍ਹਾਂ ਤਰਲ ਪਦਾਰਥ (liquid form) ਹੈ। ਇਹ ਸਿਲੀਕਾਨ (silicon) ਦਾ ਬਣਿਆ ਹੁੰਦਾ ਹੈ ਅਤੇ ਇਸ ਵਿਚ ਅਮੀਨੋ ਐਸਿਡ (amino acids) ਅਤੇ ਸਿਰਾਮਾਈਂਡ (ceramides) ਵੀ ਹੁੰਦੇ ਹਨ। ਇਹ ਸਿਲੀਕਾਨ ਇਕ ਪਲਾਸਟਿਕ ਦਾ ਮਾਸਕ (plastic mask or wrap) ਦੀ ਤਰ੍ਹਾਂ ਕੰਮ ਕਰਦਾ ਹੈ ਜੋ ਕੀ ਸਿਰ ਦੀ ਚਮੜੀ (hair scalp) ਉੱਤੇ ਲੱਗ ਜਾਂਦਾ ਹੈ। ਇਹ ਸੀਰਮ ਖਾਸ ਕਰ ਰੁੱਖੇ (frizzy hair) ਅਤੇ ਘੁੰਘਰਾਲੇ ਵਾਲ (curly hairs) ਲਈ ਵਰਤਿਆ ਜਾਂਦਾ ਹੈ। ਸੀਰਮ, ਸਿਰ ਦੀ ਚਮੜੀ ਨੂੰ ਸੁਕਾ (dry) ਰੱਖਦਾ ਹੈ ਅਤੇ ਇਸ ਨਾਲ ਰੂਸੀ (dandruff) ਅਤੇ ਫੰਗਲ ਇੰਫੇਕਸ਼ਨ (fungal infection) ਨਹੀਂ ਹੁੰਦਾ। ਬਾਜ਼ਾਰ ਵਿਚ ਕਈ ਤਰ੍ਹਾਂ ਦੇ ਸੀਰਮ ਮੌਜੂਦ ਹਨ ਪਰ ਇਨ੍ਹਾਂ ਵਿਚ ਆਰਗੈਨਿਕ ਸੀਰਮ (organic serum) ਅਤੇ ਸਿਲੀਕਾਨ ਸੀਰਮ (silicon serum) ਬਹੁਤ ਜਿਆਦਾ ਪਸੰਦ ਕੀਤਾ ਜਾਂਦਾ ਹੈ। ਇਹ ਰੁੱਖੇ ਅਤੇ ਘੁੰਘਰਾਲੇ ਵਾਲਾਂ ਦਾ ਟੁਟਣਾ ਅਤੇ ਝੜਨਾ (hair loss) ਵੀ ਬੰਦ ਕਰਦਾ ਹੈ।

ਵਾਲਾਂ ਤੇ ਸੀਰਮ ਲਗਾਉਣ ਦੇ ਫਾਇਦੇ (Advantages of hair serum)

ਵਾਲਾਂ ਦਾ ਸੀਰਮ ਉਨ੍ਹਾਂ ਲੋਕਾਂ ਲਈ ਬਹੁਤ ਹੀ ਵਧੀਆ ਸਾਧਨ ਹੈ ਜਿਨ੍ਹਾਂ ਦੇ ਵਾਲ ਰੁੱਖੇ (dry and frizzy) , ਬੇਜਾਨ (rough) ਹਨ। ਸੀਰਮ ਨੂੰ ਵਾਲਾਂ ਤੇ ਲਗਾਉਣ ਨਾਲ ਵਾਲ ਮੁਲਾਇਮ (smooth) , ਰੇਸ਼ਮੀ (silky) ਅਤੇ ਆਸਾਨੀ ਨਾਲ ਸੰਭਾਲਣ  (manageable) ਵਾਲੇ ਹੋ ਜਾਂਦੇ ਹਨ। ਕਿ ਤੁਸੀਂ ਜਾਣਦੇ ਹੋ ਕਿ ਵਾਲਾਂ ਤੇ ਲਗਾਉਣ ਵਾਲੇ ਸੀਰਮ ਵਿਚ ਹੁੰਦਾ ਕੀ ਹੈ? ਇਸ ਦੇ ਵਿਚ ਸਿਲੀਕਾਨ (silicon) ਹੁੰਦਾ ਹੈ ਜੋ ਕੀ ਵਾਲਾਂ ਉਤੇ ਪਰਤ ਬਣਾ ਦਿੰਦਾ ਹੈ ਜਿਸ ਨਾਲ ਵਾਲ ਸੁੰਦਰ ਅਤੇ ਚਮਕਦਾਰ (shinny) ਹੋ ਜਾਂਦੇ ਹਨ। ਇਸ ਨੂੰ ਲਗਾਉਣ ਨਾਲ ਵਾਲ ਤੇਜ਼ ਧੁੱਪ, ਵਾਤਾਵਰਨ ਦੇ ਪ੍ਰਦੂਸ਼ਣ (pollution) ਅਤੇ ਨਮੀ (humidity) ਤੋਂ ਬਚੇ ਰਹਿੰਦੇ ਹਨ। ਸੀਰਮ ਨੂੰ ਵਾਲਾਂ ਤੇ ਲਗਾਉਣ ਤੋਂ ਬਾਅਦ ਵਾਲ ਬਹੁਤ ਹੀ ਤੰਦਰੁਸਤ ਨਜ਼ਰ ਆਉਂਦੇ ਹਨ। ਆਓ ਇਸ ਸੀਰਮ ਦਾ ਵਾਲਾਂ ਉਤੇ ਫਾਇਦੇ ਬਾਰੇ ਜਾਣਦੇ ਹਾਂ।

ਵਾਲਾਂ ਨੂੰ ਨੁਕਸਾਨ ਪਹੁੰਚਣ ਤੋਂ ਬਚਾਉਂਦਾ ਹੈ ਸੀਰਮ (Hair serum protects hair from damage)

ਵਾਲਾਂ ਦਾ ਸੀਰਮ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਅਤੇ ਇਹ ਵਾਲਾਂ ਨੂੰ ਨੁਕਸਾਨ ਹੋਣ ਤੋਂ ਬਚਾਉਂਦਾ ਹੈ। ਪ੍ਰਦੂਸ਼ਣ (pollution), ਧੂਲ ਅਤੇ ਮਿੱਟੀ (dust and dirt) , ਨਮੀ ( humidity) ਅਤੇ ਵਾਲਾਂ ਦੇ ਸਟਾਈਲ ਬਣਾਉਣ (styling tools) ਲਈ ਵਰਤੇ ਜਾਣ ਵਾਲੇ ਉਤਪਾਦਾਂ ਨਾਲ ਵਾਲਾਂ ਨੂੰ ਬਹੁਤ ਹੀ ਜਿਆਦਾ ਨੁਕਸਾਨ ਹੁੰਦਾ ਹੈ। ਇਸ ਲਈ ਜੇਕਰ ਵਾਲਾਂ ਨੂੰ ਸੀਰਮ ਲਗਾਇਆ ਜਾਵੇ ਤਾਂ ਇਨ੍ਹਾਂ ਸਭ ਤੋਂ ਨੁਕਸਾਨ ਨਹੀਂ ਪਹੁੰਚਦਾ। ਇਹ ਵਾਲਾਂ ਦਾ ਕਵੱਚ (shield) ਦਾ ਕੰਮ ਕਰਦਾ ਹੈ ਅਤੇ ਵਾਲਾਂ ਨੂੰ ਰੁੱਖੇ ਹੋਣ ਤੋਂ ਬਚਾਉਂਦਾ ਹੈ।

ਸੀਰਮ ਕਰਦਾ ਹੈ ਵਾਲਾਂ ਨੂੰ ਕੰਡੀਸ਼ਨ (Hair serum as a best conditioning source for hairs)

Sleeveless blouse designs

ਵਾਲਾਂ ਦਾ ਸੀਰਮ ਇਕ ਬਹੁਤ ਹੀ ਵਧੀਆ ਕੰਡੀਸ਼ਨਰ (conditioner) ਦਾ ਕੰਮ ਕਰਦਾ ਹੈ। ਵਾਲਾਂ ਤੇ ਤੇਲ ਲਗਾਉਣ ਨਾਲ ਵਾਲ ਬਹੁਤ ਹੀ ਜਿਆਦਾ ਚਿਪਚਿਪੇ (greasy and sticky) ਹੋ ਜਾਣਦੇ ਹਨ । ਇਸ ਲਈ ਸੀਰਮ ਲਗਾਉਣ ਨਾਲ ਕੋਈ ਪਰੇਸ਼ਾਨੀ ਨਹੀਂ ਆਉਂਦੀ। ਇਸ ਨੂੰ ਲਗਾਉਣ ਨਾਲ ਕੋਈ ਚਿਪਚਿਪ ਨਹੀਂ ਹੁੰਦੀ ਅਤੇ ਰੁੱਖੇ ਅਤੇ ਬੇਜਾਨ ਵਾਲ ਬਹੁਤ ਹੀ ਆਸਾਨੀ ਨਾਲ ਸੰਭਾਲੇ ਜਾ ਸਕਦੇ ਹਨ।

ਸੀਰਮ ਨਾਲ ਵਾਲਾਂ ਵਿਚ ਆਉਂਦੀ ਹੈ ਚਮਕ (Hair serum brings lustre to dull hairs)

ਜੇਕਰ ਤੁਸੀਂ ਆਪਣੇ ਵਾਲਾਂ ਤੇ ਚਮਕ (lustre) ਲਿਆਉਣਾ ਚਾਹੁੰਦੇ ਹੋ ਤਾਂ ਸੀਰਮ ਨੂੰ ਜ਼ਰੂਰ ਲਗਾਓ। ਸੀਰਮ ਲਗਾਉਣ ਨਾਲ ਬੇਜਾਨ ਅਤੇ ਰੁੱਖੇ ਵਾਲਾਂ ਨੂੰ ਨਵੀਂ ਜਾਨ ਮਿਲ ਜਾਂਦੀ ਹੈ ਅਤੇ ਆਪਸ ਵਿਚ ਗੁੰਜਲ (tangles) ਨਹੀਂ ਪੈਂਦੇ। ਇਸ ਨਾਲ ਵਾਲਾਂ ਨੂੰ ਤੰਦਰੁਸਤੀ ਮਿਲਦੀ ਹੈ।

ਵਾਲਾਂ ਨੂੰ ਸੂਰਜ ਦੀ ਯੂ.ਵੀ. ਦੀਆਂ ਕਿਰਨਾਂ ਤੋਂ ਬਚਾਉਂਦਾ ਹੈ ਸੀਰਮ (Hair serum provides UV protection)

ਕਈ ਸੀਰਮ ਵਿਚ ਬਹੁਤ ਜਿਆਦਾ ਮਾਤਰਾ ਵਿਚ ਯੂ .ਵੀ. (U.V. rays) ਤੋਂ ਬਚਣ ਦਾ ਫਾਰਮੂਲਾ ਹੁੰਦਾ ਹੈ। ਵਾਲਾਂ ਦਾ ਜਿਆਦਾ ਸਮੇਂ ਤੱਕ ਧੁੱਪ ਵਿਚ ਰਹਿਣ ਨਾਲ ਵਾਲਾਂ ਨੂੰ ਬਹੁਤ ਹੀ ਜਿਆਦਾ ਨੁਕਸਾਨ ਹੋ ਸਕਦਾ ਹੈ। ਇਸ ਲਈ ਵਾਲਾਂ ਦੇ ਸੀਰਮ ਲਗਾਉਣ ਨਾਲ ਵਾਲ ਠੀਕ ਰਹਿੰਦੇ ਹਨ ਅਤੇ ਇਨ੍ਹਾਂ ਤੇਜ਼ ਕਿਰਨਾਂ (sun rays) ਦਾ ਕੋਈ ਬੁਰਾ ਅਸਰ ਨਹੀਂ ਹੋਣ ਦਿੰਦੇ।

Subscribe to Blog via Email

Join 553 other subscribers

ਵਾਲਾਂ ਦੇ ਸਟਾਈਲ ਬਣਾਉਣ ਲਈ ਵਰਤੇ ਜਾਣ ਵਾਲੇ ਪ੍ਰਸਾਧਨ (Use of serum to avoid harmful effects of Styling tools on hairs)

ਲਗਾਤਾਰ ਵਾਲਾਂ ਉੱਤੇ ਵਰਤੇ ਜਾਣ ਵਾਲੇ ਗਰਮ ਪ੍ਰੈਸ (hot iron) ਜਿਸ ਨਾਲ ਵੱਲ ਸਿਧੇ ਕੀਤੇ ਜਾਂਦੇ ਹਨ ਅਤੇ ਵਾਲਾਂ ਨੂੰ ਘੁੰਘਰਾਲੇ (curly hairs) ਕਰਨ ਲਈ ਵਰਤੇ ਜਾਣ ਵਾਲੇ ਪ੍ਰਸਾਧਨ (styling tools) ਨਾਲ ਵਾਲਾਂ ਉੱਤੇ ਬਹੁਤ ਬੁਰਾ ਅਸਰ ਪੈਂਦਾ ਹੈ। ਇਸ ਲਈ ਵਾਲਾਂ ਦੇ ਸਟਾਈਲ (hair style) ਕਰਨ ਤੋਂ ਪਹਿਲੇ ਜੇਕਰ ਵਾਲਾਂ ਉੱਤੇ ਸੀਰਮ ਲਗਾਇਆ ਜਾਵੇ ਤਾਂ ਇਨ੍ਹਾਂ ਪ੍ਰਸਾਧਨਾ (tools)  ਦੇ ਉਪਯੋਗ ਦਾ ਜਿਆਦਾ ਅਸਰ ਨਹੀਂ ਪੈਂਦਾ। ਸੀਰਮ ਲਗਾਉਣ ਤੋਂ ਬਾਅਦ ਤੁਸੀਂ ਇਸ ਨੂੰ ਆਪਣੀ ਮਰਜ਼ੀ ਮੁਤਾਬਿਕ ਸੁੱਖਾ ਸਕਦੇ ਹੋ। ਤੁਸੀਂ ਸੀਰਮ ਨੂੰ ਕੁਦਰਤੀ ਹਵਾ (natural hair) ਨਾਲ ਜਾਂ ਫਿਰ ਹੇਯਰ ਡ੍ਰਾਈਏਰ (hair dryer) ਦੀ ਵਰਤੋਂ ਨਾਲ ਸੁੱਖਾ ਸਕਦੇ ਹੋ।

ਵਾਲਾਂ ਦੇ ਸੀਰਮ ਨੂੰ ਕਿਵੇਂ ਵਰਤਿਆ ਜਾਵੇ? (How to use hair serum?)

ਵਾਲਾਂ ਉੱਤੇ ਸੀਰਮ ਲਗਾਉਣ ਦਾ ਵੀ ਇਕ ਤਰੀਕਾ ਹੁੰਦਾ ਹੈ। ਇਸ ਨੂੰ ਲਗਾਉਣ ਲਈ ਕੁਝ ਆਸਾਂ ਤਰੀਕੇ ਹੇਠਾਂ ਦਿਤੇ ਗਏ ਹਨ ਜਿਸ ਨਾਲ ਤੁਸੀਂ ਸੀਰਮ ਲਗਾ ਕੇ ਵਾਲਾਂ ਨੂੰ ਸੁੰਦਰ ਅਤੇ ਚਮਕਦਾਰ ਬਣਾ ਸਕਦੇ ਹੋ।

  • ਵਾਲਾਂ ਨੂੰ ਪਹਿਲਾ ਸ਼ੇਮਪੂ (shampoo) ਕਰਕੇ ਚੰਗੀ ਤਰ੍ਹਾਂ ਸਾਫ ਕਰੋ।
  • ਥੋੜ੍ਹਾ ਸੀਰਮ ਆਪਣੇ ਹੱਥਾਂ ਤੇ ਲੈ ਕੇ ਪੂਰੇ ਵਾਲਾਂ ਤੇ ਚੰਗੀ ਤਰ੍ਹਾਂ ਲਗਾਓ।
  • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਸੀਰਮ ਨੂੰ ਸਿਰ ਦੀ ਚਮੜੀ (hair scalp) ਤੇ ਨਾ ਲਗਾਇਓ। ਇਸ ਨੂੰ ਸਿਰਫ ਵਾਲਾਂ ਤੇ ਹੀ ਲਗਾਉਣਾ  ਚਾਹੀਦਾ ਹੈ।
  • ਕੁਝ ਦੇਰ ਤਕ ਇਸ ਨੂੰ ਚੰਗੀ ਤਰ੍ਹਾਂ ਸੁੱਕਣ ਦੋ ਅਤੇ ਬਾਅਦ ਵਿਚ ਵਾਲਾਂ ਨੂੰ ਕੰਘੀ (comb) ਕਰ ਲਿਓ।

ਵਾਲਾਂ ਲਈ ਸਹੀ ਸੀਰਮ ਦੀ ਚੋਣ ਕਰੋ (Select a right hair serum for proper care of hairs)

ਆਪਣੇ ਵਾਲਾਂ ਦੇ ਮੁਤਾਬਿਕ ਸਹੀ ਸੀਰਮ ਨੂੰ ਚੁਣ ਕੇ ਲਗਾਉਣਾ ਸਭ ਤੋਂ ਜਰੂਰੀ ਹੁੰਦਾ ਹੈ। ਉਂਝ ਤਾਂ ਹਰ ਤਰ੍ਹਾਂ ਦੇ ਸੀਰਮ ਮੋਟੇ ਵਾਲਾਂ (thick hairs) ਤੇ ਕੰਮ ਕਰਦੇ ਹਨ। ਵਾਲਾਂ ਦਾ ਸ਼ਰਮ ਤੁਹਾਡਾ ਬਹੁਤ ਵਧੀਆ ਦੋਸਤ ਵੀ ਹੋ ਸਕਦਾ ਹੈ ਜਾਂ ਬਹੁਤ ਬੁਰਾ ਦੁਸ਼ਮਣ ਵੀ ਹੋ ਸਕਦਾ ਹੈ। ਇਸ ਲਈ ਆਪਣੇ ਵਾਲਾਂ ਲਈ ਸਭ ਤੋਂ ਚੰਗਾ ਸੀਰਮ (serum) ਹੀ ਲੈਣਾ ਚਾਹੀਦਾ ਹੈ।

ਵਾਲਾਂ ਉੱਤੇ ਸੀਰਮ ਲਗਾਉਣ ਲਈ ਕੁਝ ਜ਼ਰੂਰੀ ਸੁਝਾਓ (Tips to use the hair serum in the right way to get better results)

  1. ਵਾਲਾਂ ਤੇ ਸੀਰਮ ਬਿਨ੍ਹਾਂ ਡਾਕਟਰ ਦੀ ਸਲਾਹ ਤੋਂ ਨਹੀ ਲਗਾਉਣਾ ਚਾਹੀਦਾ। ਇਸ ਲਈ ਤੁਹਾਡਾ ਡਾਕਟਰ ਕਹਿੰਦਾ ਹੈ ਤਾਂ ਉਸ ਤੋਂ ਪੁੱਛ ਕੇ ਹੀ ਵਧੀਆ ਸੀਰਮ ਲਗਾਓ।
  2. ਵਾਲਾਂ ਤੇ ਸੀਰਮ ਲਗਾਉਣ ਲਈ ਆਪਣੀ ਉਂਗਲੀਆਂ (finger tips) ਨਾਲ ਨਾ ਲਗਾਓ ਬਲਕਿ ਬੁਰਸ਼ (paddle brush) ਨਾਲ ਸੀਰਮ ਨੂੰ ਵਾਲਾਂ ਤੇ ਲਗਾ ਕੇ ਫੈਲਾਓ।
  3. ਇਹ ਗੱਲ ਹਮੇਸ਼ਾ ਦਿਮਾਗ ਵਿਚ ਰੱਖੋ ਕਿ ਵਾਲਾਂ ਲਈ ਵਰਤੇ ਜਾਂ ਵਾਲੇ ਸੀਰਮ ਵਿਚ ਸਿਲੀਕਾਨ (silicon based) ਹੁੰਦਾ ਹੈ। ਇਸ ਲਈ ਲੰਬੇ ਸਮੇ ਤਕ ਲਗਾਤਾਰ ਇਸ ਨੂੰ ਲਗਾਉਣ ਨਾਲ ਸਿਰ ਨਾਲ ਜੁੜੀ ਬਿਮਾਰੀ (brain problems) ਹੋ ਸਕਦੀ ਹੈ।
  4. ਸੀਰਮ ਆਮਤੌਰ ਤੇ ਵਾਲਾਂ ਨੂੰ ਸੁਕਾ ਬਣਾਉਣ ਲਈ (dry hairs) ਲਗਾਇਆ ਜਾਂਦਾ ਹੈ। ਪਰ ਲਗਾਤਾਰ ਇਸ ਨੂੰ ਲਗਾਉਣਾ ਬਿਲਕੁਲ ਵੀ ਸਹੀ ਨਹੀਂ ਹੁੰਦਾ। ਜੇਕਰ ਸੀਰਮ ਲਗਾਉਣ ਨਾਲ ਤੁਹਾਏ ਵੱਲ ਬਹੁਤ ਹੀ ਜਿਆਦਾ ਰੁੱਖੇ ਅਤੇ ਬੇਜਾਨ (rough and dull) ਹੋ ਜਾਂਦੇ ਹਨ ਆਪਣੇ ਡਾਕਟਰ ਨੂੰ ਦਿੱਖਾ ਕੇ ਉਸ ਦੀ ਸਲਾਹ ਜ਼ਰੂਰ ਲਵੋ।
  5. ਜਦ ਤੁਸੀਂ ਸੀਰਮ ਲਗਾਉਣਾ ਸ਼ੁਰੂ ਕਰੋ ਤਾਂ ਆਪਣੇ ਖਾਣ ਪੀਣ (diet) ਦਾ ਖਾਸ ਤੋਰ ਤੇ ਧਿਆਨ ਰੱਖੋ। ਇਸ ਨਾਲ ਵਾਲਾਂ ਦਾ ਸੀਰਮ ਜਿਆਦਾ ਵਧੀਆ ਅਸਰ ਦਿਖਾਵੇਗਾ ਅਤੇ ਵਾਲਾਂ ਨੂੰ ਵੀ ਤੰਦਰੁਸਤੀ ਮਿਲੇਗੀ।
  6. ਸੀਰਮ ਨੂੰ ਸਿਰ ਦੀ ਚਮੜੀ (hair scalp) ਤੇ ਸਿੱਧਾ ਨਹੀਂ ਲਗਾਉਣਾ ਚਾਹੀਦਾ। ਜੇਕਰ ਤੁਸੀਂ ਇਸ ਨੂੰ ਆਪਣੇ ਸਿਰ ਦੀ ਚਮੜੀ ਤੇ ਲਗਾਉਣਗੇ ਤਾਂ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਸਟਾਈਲ ਨਹੀਂ ਬਣਾ ਸਕੋਗੇ ਕਿਉਂਕਿ ਚਮੜੀ ਤੇ ਲਗਾਉਣ ਕਰਕੇ ਸੀਰਮ ਨਾਲ ਵਾਲ ਤੇਲ (oily hairs) ਵਾਲੇ ਹੋ ਜਾਂਦੇ ਹਨ।
  7. ਹਮੇਸ਼ਾ ਜਦ ਵੀ ਸੀਰਮ ਲਗਾਓ ਤਾਂ ਵਾਲਾਂ ਨੂੰ ਗਿਲਾ (wet hairs) ਕਰਕੇ ਹੀ ਲਗਾਓ।
  8. ਸੀਰਮ ਨੂੰ ਹਮੇਸ਼ਾ ਬਹੁਤ ਹੀ ਥੋੜੀ ਮਾਤਰਾ ਵਿਚ ਲੈ ਕੇ ਪੂਰੇ ਸਿਰ ਤੇ ਲਗਾਉਣਾ ਚਾਹੀਦਾ ਹੈ ਖਾਸ ਕਰ ਕੇ ਐਂਟੀ ਫਿਜ਼ (anti fizz ) ਸੀਰਮ ਲਗਾਉਣ ਵੇਲੇ।
  9. ਜਦ ਸੀਰਮ ਲਗਾਓ ਤਾਂ ਹਮੇਸ਼ਾ ਆਰਗੈਨਿਕ ਸ਼ੈਮਪੂ (organic shampoo) ਲਗਾ ਕੇ ਹੀ ਸਿਰ ਧੋਣਾ। ਜੇਕਰ ਤੁਸੀਂ ਕੈਮੀਕਲ ਯੁਕਤ (chemical based) ਸ਼ੈਮਪੂ ਲਗਾਉਣਗੇ ਤਾਂ ਸੀਰਮ ਅਤੇ ਸ਼ੈਮਪੂ ਵਿਚ ਮੌਜੂਦ ਕੇਮਿਕਲਸ (chemicals) ਆਪਸ ਵਿਚ ਮਿਲਕੇ ਕੇ ਬਹੁਤ ਹੀ ਬੁਰਾ ਅਸਰ ਦਿਖਾਣਗੇ। ਇਸ ਨਾਲ ਵਾਲਾਂ ਉੱਤੇ ਬਹੁਤ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।

ਕੁਝ ਜ਼ਰੂਰੀ ਚੀਜ਼ਾਂ ਸੀਰਮ ਨੂੰ ਵਾਲਾਂ ਤੇ ਲਗਾਉਣੇ ਤੋਂ ਪਹਿਲਾ ਧਿਆਨ ਵਿਚ ਰੱਖਣ ਲਈ (Important Factors to keep in mind while using hair serum)

  • ਆਪਣੇ ਵਾਲਾਂ ਲਈ ਸੀਰਮ ਖਰੀਦਣ ਤੋਂ ਪਹਿਲਾ ਹਮੇਸ਼ਾਂ ਕਿਸੇ ਵਧੀਆਂ ਸਲਾਹਕਾਰ (expert) ਜਾਂ ਫਿਰ ਡਾਕਟਰ ਦੀ ਰਾਏ ਜ਼ਰੂਰ ਲਵੋ।
  • ਸੀਰਮ ਨੂੰ ਵਾਲਾਂ ਤੇ ਲਗਾਉਣ ਲਈ ਉਂਗਲਾਂ (finger tips) ਦਾ ਇਸਤੇਮਾਲ ਨਾ ਕਰੋ ਅਤੇ ਸਿਰਫ ਪੈਡਲ ਬੁਰਸ਼ (paddle brush) ਹੀ ਵਰਤੋਂ , ਜਿਸ ਨਾਲ ਕਿ ਸੀਰਮ ਚੰਗੀ ਤਰ੍ਹਾਂ ਵਾਲਾਂ ਉੱਤੇ ਲਗ ਜਾਵੇ।
  • ਜੇਕਰ ਸੀਰਮ ਲਗਾਉਣ ਤੋਂ ਅਗਲੇ ਦਿਨ ਬਾਅਦ ਤੁਹਾਨੂੰ ਆਪਣੇ ਵਾਲਾਂ ਤੇ ਜਿਆਦਾ ਰੁਖਾਪਨ (excessive dryness) ਲੱਗ ਰਿਹਾ ਹੋਵੇ ਤਾਂ ਸੀਰਮ ਲਗਾਉਣਾ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ।
  • ਕਈ ਸਟਾਇਿਲਸਟ (stylist) ਕਹਿੰਦੇ ਹਨ ਕਿ ਇਹ ਸੀਰਮ ਕੁਝ ਕਿਸਮ ਦੇ ਵਾਲਾਂ ਲਈ ਠੀਕ ਨਹੀਂ ਹੁੰਦਾ।
  • ਚੰਗਾ ਅਤੇ ਪੋਸ਼ਣ ਭਰਿਆ ਖਾਣਾ ਪੀਣਾ ਹੋਵੇ ਤਾਂ ਉਸ ਨਾਲ ਵਾਲਾਂ ਉੱਤੇ ਕੁਦਰਤੀ ਚਮਕ ਆਉਂਦੀ ਹੈ। ਇਸ ਲਈ ਪੋਸ਼ਟਿਕ (proper nutritious diet) ਖਾਓ ਅਤੇ ਜਿਆਦਾ ਤੋਂ ਜਿਆਦਾ ਮਾਤਰਾ ਵਿਚ ਪਾਣੀ ਪਿਓ। ਘੱਟ ਤੋਂ ਘੱਟ 8 ਘੰਟੇ ਦੀ ਨੀਂਦ ਜ਼ਰੂਰੀ ਪੂਰੀ ਕਰੋ।
  • ਬਹੁਤ ਜਿਆਦਾ ਕੈਮੀਕਲ ਭਰੇ ਹੋਏ ਸ਼ੈਮਪੂ (shampoo) ਅਤੇ ਕੰਡੀਸ਼ਨਰ (conditioner) ਨਾ ਲਗਾਓ ਕਿਉਂਕਿ ਇਸ ਨਾਲ ਵਾਲਾਂ ਉੱਤੇ ਬਹੁਤ ਬੁਰਾ ਅਸਰ ਹੁੰਦਾ ਹੈ।
  • ਸੀਰਮ ਦੀ ਵਰਤੋਂ ਰੁੱਖੇ (frizzy) ਅਤੇ ਘੁੰਘਰਾਲੇ (curly) ਵਾਲਾਂ ਤੇ ਹੀ ਕਰੋ ਅਤੇ ਇਸ ਨਾਲ ਸਰ ਦੀ ਚਮੜੀ ਵੀ ਤੇਲ ਮੁਕਤ ਹੋ ਕੇ ਸੁਕੀ (oil free) ਰਹਿੰਦੀ ਹੈ।

ਸਿੱਟਾ (Conclusion)

ਵਾਤਾਵਰਨ ਵਿੱਚ ਪ੍ਰਦੂਸ਼ਣ (pollution), ਸਹੀ ਖਾਣ ਦੀ ਆਦਤ ਨਾ ਹੋਣਾ (bad eating habbits), ਸੂਰਜ ਦੀਆਂ ਤੇਜ ਕਿਰਨਾਂ ਵਿੱਚ ਜਿਆਦਾ ਦੇਰ ਰਹਿਣਾ (exposure to sun rays) , ਵਾਲਾਂ ਦੀ ਸਹੀ ਦੇਖ ਭਾਲ ਨਾ ਕਰਨਾ (lack of hair care)  ਅਤੇ ਤੇਜ ਰਹਿਣ ਸਹਿਣ ਵਿੱਚ ਬਦਲਾਵ (rushed life style) ਨਾਲ ਵਾਲਾਂ ਦੀ ਕੁਦਰਤੀ ਚਮਕ ਖਤਮ ਹੋ ਜਾਂਦੀ ਹੈ ਅਤੇ ਵਾਲ ਬੇਜਾਨ ਹੋ ਜਾਂਦੇ ਹਨ। ਇਨ੍ਹਾਂ ਸਭ ਮੁੱਦੇ (issues) ਤੋਂ ਛੁਟਕਾਰਾ ਪਾਉਣਾ ਇਕ ਦਿਨ  ਦਾ ਕੰਮ ਨਹੀਂ ਹੈ। ਪਰ ਕੁਝ ਘਰੇਲੂ ਨੁਸਖੇ ਅਤੇ ਸੁਝਾਓ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਇਸ ਦਾ ਹੱਲ (solution) ਜ਼ਰੂਰ ਕੱਡ ਸਕਦੇ ਹੋ। ਇਨ੍ਹਾਂ ਸਭ ਦਾ ਹੱਲ ਹੈ ਵਾਲਾਂ ਦਾ ਸੀਰਮ । ਵਾਲਾਂ ਉੱਤੇ ਸੀਰਮ ਲਗਾਉਣ ਨਾਲ ਇਨ੍ਹਾਂ ਸਭ ਤੋਂ ਬਹੁਤ ਬਚਾਓ ਹੁੰਦਾ ਹੈ ਅਤੇ ਨਤੀਜੇ ਵੀ ਸਾਫ ਦੇਖਣ ਨੂੰ ਮਿਲਦੇ ਹਨ। ਇਹ ਵਾਲਾਂ ਉੱਤੇ ਹਲਕੀ ਜਿਹੀ ਪਰਤ (layer) ਬਣਾ ਦਿੰਦਾ ਹੈ ਅਤੇ ਰੁੱਖੇ ਅਤੇ ਟੁਟੇ ਹੋਏ ਵਾਲਾਂ ਨੂੰ ਠੀਕ ਕਰਦਾ ਹੈ। ਤੁਸੀਂ ਇਸ ਸੀਰਮ ਨੂੰ ਬਹੁਤ ਆਸਾਨੀ ਨਾਲ ਬਾਜ਼ਾਰ ਵਿੱਚੋ ਖਰੀਦ ਸਕਦੇ ਹੋ। ਇਹ ਖਾਸ ਤੋਰ ਤੇ ਰੁੱਖੇ ਅਤੇ ਆਸਾਨੀ ਨਾਲ ਨਹੀਂ ਸੰਭਾਲੇ ਜਾਨ ਵਾਲੇ  (frizzy and dry hairs) ਵਾਲਾਂ ਤੇ ਇਸਤੇਮਾਲ ਕੀਤੇ ਜਾਂਦੇ ਹਨ ਜੋ ਕਿ ਕੈਮੀਕਲ (chemicals) ਦੀ ਜਿਆਦਾ ਵਰਤੀ ਜਿਵੇਂ ਵਾਲਾਂ ਨੂੰ ਰੰਗਣਾ (hair colouring) ਆਦਿ ਨਾਲ ਖਰਾਬ ਹੋ ਜਾਂਦੇ ਹਨ। ਇਹ ਸਪਰੇ (spray) ਅਤੇ ਤਰਲ ਰੂਪ (liquid form) ਵਿੱਚ ਮਿਲਦਾ ਹੈ। ਵਾਲਾਂ ਦਾ ਸੀਰਮ ਇਕ ਕੰਡੀਸ਼ਨਰ ਦਾ ਕੰਮ ਵੀ ਕਰਦਾ ਹੈ ਜੋ ਕਿ ਵਾਲਾਂ ਨੂੰ ਰੇਸ਼ਮੀ (silky) , ਮੁਲਾਇਮ  (smooth) ਅਤੇ ਤੰਦਰੁਸਤ (healthy) ਬਣਾਉਦਾ ਹੈ।

loading...